Learn Languages Online!
previous page  up ਤਤਕਰਾ  next page  | Free download MP3:  ALL  11-20  | Free Android app | Free iPhone app

Home  >   50languages.com   >   ਪੰਜਾਬੀ   >   ਫਾਰਸੀ   >   ਤਤਕਰਾ


14 [ਚੌਦਾਂ]

ਰੰਗ

 


‫14 [چهارده]‬

‫رنگ ها‬

 

 
ਬਰਫ ਸਫੈਦ ਹੁੰਦੀ ਹੈ।
‫برف سفید است.‬
barf sefid ast.
ਸੂਰਜ ਪੀਲਾ ਹੁੰਦਾ ਹੈ।
‫خورشید زرد است.‬
khorshid zard ast.
ਸੰਤਰਾ ਨਾਰੰਗੀ ਹੁੰਦਾ ਹੈ।
‫پرتقال نارنجی است.‬
porteghâl nârenji ast.
 
 
 
 
ਚੈਰੀ ਲਾਲ ਹੁੰਦੀ ਹੈ।
‫گیلاس قرمز است.‬
gilâs ghermez ast.
ਅਕਾਸ਼ ਨੀਲਾ ਹੁੰਦਾ ਹੈ।
‫آسمان آبی است.‬
âsemân âbi ast.
ਘਾਹ ਹਰਾ ਹੁੰਦਾ ਹੈ।
‫چمن سبز است.‬
chaman sabz ast.
 
 
 
 
ਮਿੱਟੀ ਭੂਰੀ ਹੁੰਦੀ ਹੈ।
‫خاک قهوه ای است.‬
khâk ghah-va-ee ast.
ਬੱਦਲ ਸਲੇਟੀ ਰੰਗ ਦੇ ਹੁੰਦੇ ਹਨ।
‫ابر خاکستری است.‬
abr khâkestari ast.
ਟਾਇਰ ਕਾਲੇ ਹੁੰਦੇ ਹਨ।
‫لاستیک ها سیاه هستند.‬
lâstik-hâ siâh hastand.
 
 
 
 
ਬਰਫ ਦਾ ਰੰਗ ਕਿਹੜਾ ਹੁੰਦਾ ਹੈ? ਸਫੈਦ
‫برف چه رنگی است؟ سفید.‬
barf che rangi ast? Sefid.
ਸੂਰਜ ਦਾ ਰੰਗ ਕਿਹੜਾ ਹੁੰਦਾ ਹੈ? ਪੀਲਾ
‫خورشید چه رنگی است؟ زرد.‬
khorshid che rangi ast? Zard.
ਸੰਤਰੇ ਦਾ ਰੰਗ ਕਿਹੜਾ ਹੁੰਦਾ ਹੈ? ਨਰੰਗੀ
‫پرتقال چه رنگی است؟ نارنجی.‬
porteghâl che rangi ast? Nârenji.
 
 
 
 
ਚੈਰੀ ਦਾ ਰੰਗ ਕਿਹੜਾ ਹੁੰਦਾ ਹੈ?ਲਾਲ
‫گیلاس چه رنگی است؟ قرمز.‬
gilâs che rangi ast? Ghermez.
ਅਕਾਸ਼ ਦਾ ਰੰਗ ਕਿਹੜਾ ਹੁੰਦਾ ਹੈ? ਨੀਲਾ
‫آسمان چه رنگی است؟ آبی.‬
âsemân che rangi ast? Âbi.
ਘਾਹ ਦਾ ਰੰਗ ਕਿਹੜਾ ਹੁੰਦਾ ਹੈ?ਹਰਾ
‫چمن چه رنگی است؟سبز.‬
chaman che rangi ast? Sabz.
 
 
 
 
ਮਿੱਟੀ ਦਾ ਰੰਗ ਕਿਹੜਾ ਹੁੰਦਾ ਹੈ? ਭੂਰਾ
‫خاک چه رنگی است؟ قهوه ای.‬
khâk che rangi ast? Ghah-ve-ee.
ਬੱਦਲ ਦਾ ਰੰਗ ਕਿਹੜਾ ਹੁੰਦਾ ਹੈ?ਸਲੇਟੀ
‫ابر چه رنگی است؟ خاکستری.‬
abr che rangi ast? Khâkestari.
ਟਾਇਰਾਂ ਦਾ ਰੰਗ ਕਿਹੜਾ ਹੁੰਦਾ ਹੈ? ਕਾਲਾ
‫لاستیک ها چه رنگی هستند؟ سیاه.‬
lâstik-hâ che rangi hastand? Si-yâh.
 
 
 
 
 

previous page  up ਤਤਕਰਾ  next page  | Free download MP3:  ALL  11-20  | Free Android app | Free iPhone app

ਔਰਤਾਂ ਅਤੇ ਮਰਦ ਵੱਖ-ਵੱਖ ਢੰਗ ਨਾਲ ਬੋਲਦੇ ਹਨ

ਅਸੀਂ ਸਾਰੇ ਜਾਣਦੇ ਹਾਂ ਕਿ ਔਰਤਾਂ ਅਤੇ ਮਰਦ ਵੱਖ-ਵੱਖ ਹਨ। ਪਰ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਉਹ ਵੱਖ-ਵੱਖ ਢੰਗ ਨਾਲ ਬੋਲਦੇ ਹਨ? ਬਹੁਤ ਸਾਰੇ ਅਧਿਐਨ ਇਹ ਸਾਬਤ ਕਰ ਚੁਕੇ ਹਨ। ਔਰਤਾਂ ਮਰਦਾਂ ਨਾਲੋ ਵੱਖਰੇ ਬੋਲੀ-ਢਾਂਚੇ ਵਰਤਦੀਆਂ ਹਨ। ਉਹ ਆਮ ਤੌਰ 'ਤੇ ਵਧੇਰੇ ਅਪ੍ਰਤੱਖ ਅਤੇ ਸੰਕੁਚਿਤ ਢੰਗ ਨਾਲ ਬੋਲਦੀਆਂ ਹਨ। ਇਸਦੇ ਉਲਟ, ਮਰਦ ਆਮ ਤੌਰ 'ਤੇ ਪ੍ਰਤੱਖ ਅਤੇ ਸਪੱਸ਼ਟ ਭਾਸ਼ਾ ਬੋਲਦੇ ਹਨ। ਪਰ ਉਨ੍ਹਾਂ ਦੇ ਗੱਲ ਕਰਨ ਦੇ ਵਿਸ਼ੇ ਵੀ ਵੱਖ-ਵੱਖ ਹੁੰਦੇ ਹਨ। ਮਰਦ ਜ਼ਿਆਦਾਤਰ ਖ਼ਬਰਾਂ, ਅਰਥ-ਵਿਵਸਥਾ, ਜਾਂ ਖੇਡਾਂ ਬਾਰੇ ਗੱਲਬਾਤ ਕਰਦੇ ਹਨ। ਔਰਤਾਂ ਨੂੰ ਸਮਾਜਿਕ ਵਿਸ਼ੇ ਜਿਵੇਂ ਪਰਿਵਾਰ ਜਾਂ ਸਿਹਤ ਪਸੰਦ ਹੁੰਦੇ ਹਨ। ਸੋ, ਮਰਦ ਤੱਥਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੇ ਹਨ। ਔਰਤਾਂ ਲੋਕਾਂ ਬਾਰੇ ਗੱਲਬਾਤ ਕਰਨਾ ਪਸੰਦ ਕਰਦੀਆਂ ਹਨ। ਇਹ ਹੈਰਾਨੀਜਨਕ ਹੈ ਕਿ ਔਰਤਾਂ ਦੀ ਭਾਸ਼ਾ "ਕਮਜ਼ੋਰ" ਹੁੰਦੀ ਹੈ। ਭਾਵ, ਉਹ ਵਧੇਰੇ ਧਿਆਨਪੂਰਬਕ ਅਤੇ ਨਰਮੀ ਨਾਲ ਬੋਲਦੀਆਂ ਹਨ। ਔਰਤਾਂ ਜ਼ਿਆਦਾ ਸਵਾਲ ਵੀ ਕਰਦੀਆਂ ਹਨ। ਕਾਰਨ ਇਹ ਹੈ ਕਿ, ਉਹ ਵਧੇਰੇ ਤੌਰ 'ਤੇ ਤਾਲਮੇਲ ਪ੍ਰਾਪਤ ਕਰਨਾ ਅਤੇ ਸੰਘਰਸ਼ ਤੋਂ ਬਚਣਾ ਚਾਹੁੰਦੀਆਂ ਹਨ। ਇਸਤੋਂ ਛੁੱਟ, ਔਰਤਾਂ ਕੋਲ ਭਾਵਨਾਵਾਂ ਦੀ ਵਧੇਰੇ ਵਿਸ਼ਾਲ ਸ਼ਬਦਾਵਲੀ ਹੁੰਦੀ ਹੈ। ਮਰਦਾਂ ਲਈ, ਗੱਲਬਾਤ ਅਕਸਰ ਇਕ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ। ਉਨ੍ਹਾਂ ਦੀ ਬੋਲੀ ਵਿਸ਼ੇਸ਼ ਤੌਰ 'ਤੇ ਵਧੇਰੇ ਉੱਤੇਜਕ ਅਤੇ ਝਗੜਾਲੂ ਹੁੰਦੀ ਹੈ। ਅਤੇ ਮਰਦ ਔਰਤਾਂ ਨਾਲੋਂ ਬਹੁਤ ਹੀ ਘੱਟ ਸ਼ਬਦ ਪ੍ਰਤੀਦਿਨ ਬੋਲਦੇ ਹਨ। ਕੁਝ ਖੋਜਕਰਤਾਵਾਂ ਦਾ ਦਾਅਵਾ ਹੈ ਕਿ ਅਜਿਹਾ ਦਿਮਾਗ ਦੀ ਬਣਤਰ ਦੇ ਕਾਰਨ ਹੁੰਦਾ ਹੈ। ਕਿਉਂਕਿ ਮਰਦਾਂ ਅਤੇ ਔਰਤਾਂ ਵਿੱਚ ਦਿਮਾਗ ਵੱਖਰਾ ਹੁੰਦਾ ਹੈ। ਭਾਵ, ਉਹਨਾਂ ਦੇ ਬੋਲੀ-ਕੇਂਦਰਾਂ ਦੀ ਬਣਤਰ ਵੀ ਵੱਖ-ਵੱਖ ਹੁੰਦੀ ਹੈ। ਭਾਵੇਂ ਕਿ ਸੰਭਵ ਤੌਰ 'ਤੇ ਹੋਰ ਕਾਰਕ ਸਾਡੀ ਭਾਸ਼ਾ ਉੱਤੇ ਵੀ ਪ੍ਰਭਾਵ ਪਾਉਂਦੇ ਹਨ। ਵਿਗਿਆਨ ਨੇ ਲੰਮੇ ਸਮੇਂ ਤੋਂ ਇਸ ਖੇਤਰ ਦੀ ਖੋਜ ਨਹੀਂ ਕੀਤੀ ਹੈ। ਫੇਰ ਵੀ, ਔਰਤਾਂ ਅਤੇ ਮਰਦ ਬਿਲਕੁਲ ਵੱਖ-ਵੱਖ ਭਾਸ਼ਾਵਾਂ ਨਹੀਂ ਬੋਲਦੇ। ਗ਼ਲਤਫ਼ਹਿਮੀਆਂ ਪੈਦਾ ਨਹੀਂ ਹੋਣੀਆਂ ਚਾਹੀਦੀਆਂ। ਸਫ਼ਲ ਸੰਚਾਰ ਲਈ ਕਈ ਰਣਨੀਤੀਆਂ ਮੌਜੂਦ ਹਨ। ਸਭ ਤੋਂ ਆਸਾਨ ਹੈ: ਧਿਆਨ ਨਾਲ ਸੁਣੋ!

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2016 Goethe Verlag Starnberg and licensors. All rights reserved.
Contact
book2 ਪੰਜਾਬੀ - ਫਾਰਸੀ ਨਵੇਂ ਸਿਖਿਆਰਥੀਆਂ ਲਈ