Learn Languages Online!
previous page  up ਤਤਕਰਾ  next page  | Free download MP3:  ALL  1-10  | Free Android app | Free iPhone app

Home  >   50languages.com   >   ਪੰਜਾਬੀ   >   ਯੁਨਾਨੀ   >   ਤਤਕਰਾ


4 [ਚਾਰ]

ਸਕੂਲ ਵਿੱਚ

 


4 [τέσσερα]

Στο σχολείο

 

 
ਅਸੀਂ ਕਿੱਥੇ ਹਾਂ?
Πού είμαστε;
Poú eímaste?
ਅਸੀਂ ਸਕੂਲ ਵਿੱਚ ਹਾਂ।
Είμαστε στο σχολείο.
Eímaste sto scholeío.
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ।
Έχουμε μάθημα.
Échoume máthima.
 
 
 
 
ਇਹ ਵਿਦਿਆਰਥੀ / ਵਿਦਿਆਰਥਣਾਂ ਹਨ।
Αυτοί είναι οι μαθητές.
Aftoí eínai oi mathités.
ਉਹ ਅਧਿਆਪਕ ਹੈ।
Αυτή είναι η δασκάλα.
Aftí eínai i daskála.
ਉਹ ਜਮਾਤ ਹੈ।
Αυτή είναι η τάξη.
Aftí eínai i táxi.
 
 
 
 
ਅਸੀਂ ਕੀ ਕਰ ਰਹੇ / ਰਹੀਆਂ ਹਾਂ?
Τι κάνουμε;
Ti kánoume?
ਅਸੀਂ ਸਿੱਖ ਰਹੇ / ਰਹੀਆਂ ਹਾਂ।
Μαθαίνουμε.
Mathaínoume.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ।
Μαθαίνουμε μία γλώσσα.
Mathaínoume mía glóssa.
 
 
 
 
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ।
Εγώ μαθαίνω αγγλικά.
Egó mathaíno angliká.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ ।
Εσύ μαθαίνεις ισπανικά.
Esý mathaíneis ispaniká.
ਉਹ ਜਰਮਨ ਸਿੱਖਦਾ ਹੈ।
Αυτός μαθαίνει γερμανικά.
Aftós mathaínei germaniká.
 
 
 
 
ਅਸੀਂ ਫਰਾਂਸੀਸੀ ਸਿੱਖਦੇ ਹਾਂ।
Εμείς μαθαίνουμε γαλλικά.
Emeís mathaínoume galliká.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ।
Εσείς μαθαίνετε ιταλικά.
Eseís mathaínete italiká.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ।
Αυτοί μαθαίνουν ρωσικά.
Aftoí mathaínoun rosiká.
 
 
 
 
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ।
Το να μαθαίνεις γλώσσες είναι ενδιαφέρον.
To na mathaíneis glósses eínai endiaféron.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ।
Θέλουμε να καταλαβαίνουμε τους ανθρώπους.
Théloume na katalavaínoume tous anthrópous.
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ।
Θέλουμε να μιλάμε με τους ανθρώπους.
Théloume na miláme me tous anthrópous.
 
 
 
 
 

previous page  up ਤਤਕਰਾ  next page  | Free download MP3:  ALL  1-10  | Free Android app | Free iPhone app

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ "ਮਾਤ-ਭਾਸ਼ਾ " ਵਿੱਚ!

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
© Copyright 2007 - 2015 Goethe Verlag Starnberg and licensors. All rights reserved.
Contact
book2 ਪੰਜਾਬੀ - ਯੁਨਾਨੀ ਨਵੇਂ ਸਿਖਿਆਰਥੀਆਂ ਲਈ