Learn Languages Online!

Home  >   50languages.com   >   ਪੰਜਾਬੀ   >   ਕੰਨੜ   >   ਤਤਕਰਾ


19 [ਉੱਨੀ]

ਰਸੋਈਘਰ ਵਿੱਚ

 


೧೯ [ಹತ್ತೊಂಬತ್ತು]

ಅಡಿಗೆ ಮನೆಯಲ್ಲಿ

 

 
ਕੀ ਤੁਹਾਡਾ ਰਸੋਈਘਰ ਨਵਾਂ ਹੈ?
ನಿಮ್ಮದು ಹೊಸ ಅಡಿಗೆಮನೆಯೆ?
Nim'madu hosa aḍigemaneye?
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ?
ಇಂದು ನೀನು ಏನು ಅಡಿಗೆ ಮಾಡುತ್ತೀಯ?
Indu nīnu ēnu aḍige māḍuttīya?
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ?
ವಿದ್ಯುತ್ ಒಲೆಯನ್ನೋ ಅಥವಾ ಗ್ಯಾಸ್ ಒಲೆ ಬಳಸುತ್ತೀಯೋ ?
Vidyut oleyannō athavā gyās ole baḷasuttīyō?
 
 
 
 
ਕੀ ਮੈਂ ਪਿਆਜ਼ ਕੱਟਾਂ?
ನಾನು ಈರುಳ್ಳಿಯನ್ನು ಕತ್ತರಿಸಲೆ?
Nānu īruḷḷiyannu kattarisale?
ਕੀ ਮੈਂ ਆਲੂ ਛਿੱਲਾਂ?
ನಾನು ಆಲೂಗಡ್ಡೆ ಸಿಪ್ಪೆ ತೆಗೆಯಲೆ?
Nānu ālūgaḍḍe sippe tegeyale?
ਕੀ ਮੈਂ ਸਲਾਦ ਧੋਵਾਂ?
ನಾನು ಸೊಪ್ಪನ್ನು ತೊಳೆಯಲೆ?
Nānu soppannu toḷeyale?
 
 
 
 
ਪਿਆਲੇ ਕਿਥੇ ਹਨ?
ಲೋಟಗಳು ಎಲ್ಲಿವೆ?
Lōṭagaḷu ellive?
ਚੀਨੀ ਦੇ ਬਰਤਨ ਕਿੱਥੇ ਹਨ?
ಪಾತ್ರೆಗಳು ಎಲ್ಲಿವೆ?
Pātregaḷu ellive?
ਛੁਰੀ ਕਾਂਟੇ ਕਿੱਥੇ ਹਨ?
ಚಮಚ, ಚಾಕು ಮತ್ತು ಫೋರ್ಕ್ ಗಳು ಎಲ್ಲಿವೆ?
Camaca, cāku mattu phōrk gaḷu ellive?
 
 
 
 
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ?
ನಿನ್ನ ಬಳಿ ಡಬ್ಬ ತೆಗೆಯುವ ಉಪಕರಣ ಇದೆಯ?
Ninna baḷi ḍabba tegeyuva upakaraṇa ideya?
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ?
ನಿನ್ನ ಬಳಿ ಸೀಸೆ ತೆಗೆಯುವ ಉಪಕರಣ ಇದೆಯ?
Ninna baḷi sīse tegeyuva upakaraṇa ideya?
ਕੀ ਤੇਰੇ ਕੋਲ ਕਾਰਕ – ਪੇਚ ਹੈ?
ನಿನ್ನ ಬಳಿ ಮುಚ್ಚಳ ತೆಗೆಯುವ ಉಪಕರಣ ಇದೆಯ?
Ninna baḷi muccaḷa tegeyuva upakaraṇa ideya?
 
 
 
 
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ?
ನೀನು ಸಾರನ್ನು ಈ ಪಾತ್ರೆಯಲ್ಲಿ ಮಾಡುತ್ತೀಯ?
Nīnu sārannu ī pātreyalli māḍuttīya?
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ?
ನೀನು ಮೀನನ್ನು ಈ ಬಾಂಡಲೆಯಲ್ಲಿ ಹುರಿಯುತ್ತೀಯ?
Nīnu mīnannu ī bāṇḍaleyalli huriyuttīya?
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ?
ನೀನು ತರಕಾರಿಗಳನ್ನು ಗ್ರಿಲ್ ಮೇಲೆ ಬೇಯಿಸುತ್ತೀಯ?
Nīnu tarakārigaḷannu gril mēle bēyisuttīya?
 
 
 
 
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ।
ನಾನು ಊಟದ ಮೇಜನ್ನು ಅಣಿ ಮಾಡುತ್ತೇನೆ.
Nānu ūṭada mējannu aṇi māḍuttēne.
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ।
ಇಲ್ಲಿ ಚಾಕು, ಫೋರ್ಕ್ ಮತ್ತು ಚಮಚಗಳಿವೆ.
Illi cāku, phōrk mattu camacagaḷive.
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ।
ಇಲ್ಲಿ ಲೋಟಗಳು, ತಟ್ಟೆಗಳು ಮತ್ತು ಕರವಸ್ತ್ರಗಳು ಇವೆ.
Illi lōṭagaḷu, taṭṭegaḷu mattu karavastragaḷu ive.
 
 
 
 


ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ "ਸ਼ੈਲੀ" ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ "ਕਰਨ ਨਾਲ ਸਿੱਖਣ" ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।

 


Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum  © Copyright 2007 - 2018 Goethe Verlag Starnberg and licensors. All rights reserved.
Contact
book2 ਪੰਜਾਬੀ - ਕੰਨੜ ਨਵੇਂ ਸਿਖਿਆਰਥੀਆਂ ਲਈ