Learn Languages Online!

Home  >   50languages.com   >   ਪੰਜਾਬੀ   >   ਚੈੱਕ   >   ਤਤਕਰਾ


ਕੂਲਰ

ਕਾਊਂਟਰ

 


48 [čtyřicet osm]

Aktivity na dovolené

 

 

 Click to see the text! arrow
  
ਦਰਾਰ
ਤਕੀਆ
ਦਰਵਾਜ਼ਾ
 
 
 
 
ਦਰਵਾਜ਼ਾ ਘੰਟੀ
ਕੂੜਾਦਾਨ
ਲਿਫਟ
 
 
 
 
ਪ੍ਰਵੇਸ਼
ਵਾੜ
ਅੱਗ ਚੇਤਾਵਨੀ ਸੂਚਕ
 
 
 
 
ਭੱਠੀ
ਫੂਲਦਾਨ
ਗੈਰਾਜ
 
 
 
 
ਬਗੀਚਾ
ਹੀਟਿੰਗ
ਮਕਾਨ
 
 
 
 
ਮਕਾਨ ਨੰਬਰ
ਆਇਰਨਿੰਗ ਬੋਰਡ
ਰਸੋਈ
 
 
 
 
 


ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, "ਸਿਗਰਟ ਪੀਣਾ ਮਨ੍ਹਾ ਹੈ" ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।

 

Downloads are FREE for private use, public schools and for non-commercial purposes only!
LICENCE AGREEMENT. Please report any mistakes or incorrect translations here.
Imprint - Impressum © Copyright 2007 - 2018 Goethe Verlag Starnberg and licensors. All rights reserved.
Contact
book2 ਪੰਜਾਬੀ - ਚੈੱਕ ਨਵੇਂ ਸਿਖਿਆਰਥੀਆਂ ਲਈ